ਚੰਡੀਗੜ੍ਹ, 18 ਜੁਲਾਈ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਆਪਣੀ ਪੈਰੋਲ ਖ਼ਤਮ ਹੋਣ ਮਗਰੋਂ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਰਤ ਆਇਆ। ਡੇਰਾ ਮੁਖੀ ਰਾਮ ਰਹੀਮ ਪਿਛਲੇ ਮਹੀਨੇ ਪੈਰੋਲ ਮਿਲਣ ਮਗਰੋਂ ਉਤਰ ਪ੍ਰਦੇਸ਼ ਦੇ ਬਾਗ਼ਵਤ ਸਥਿਤ ਡੇਰਾ ਸੌਚਾ ਸੌਦਾ ਆਸ਼ਰਮ ਬਰਨਾਵਾ ਵਿੱਚ ਰਿਹਾ ਸੀ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਕਿਹਾ ਕਿ ਡੇਰਾ ਮੁਖੀ ਅੱਜ ਸ਼ਾਮ ਨੂੰ ਜੇਲ੍ਹ ਪਰਤ ਆਇਆ ਹੈ।