ਊਧਮਪੁਰ, 7 ਮਈ
ਥਲ ਸੈਨਾ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਬੀ.ਐੱਸ. ਰਾਜੂ ਨੇ ਅੱਜ ਕਿਹਾ ਕਿ ਭਾਰਤੀ ਫੌਜ ਨੇ ਰੱਖਿਆ ਖੇਤਰ ਵਿੱਚ ਦੇਸ਼ ਦੀ ਆਤਮਨਿਰਭਰਤਾ ਯਕੀਨੀ ਬਣਾਉਣ ਲਈ ਸਵਦੇਸ਼ੀ ਰੱਖਿਆ ਨਿਰਮਾਤਾਵਾਂ ਨਾਲ 40 ਹਜ਼ਾਰ ਕਰੋੜ ਰੁਪਏ ਦੇ ਕਰਾਰ ’ਤੇ ਦਸਤਖ਼ਤ ਕੀਤੇ ਹਨ। ਲੈਫਟੀਨੈਂਟ ਜਨਰਲ ਰਾਜੂ ਨੇ ਫੌਜੀ ਕਮਾਂਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ‘ਲੋੜ ਦੀ ਮਨਜ਼ੂਰੀ’ (ਏਓਐੱਨ) ਸਿਰਫ ਸਵਦੇਸ਼ੀ ਰੱਖਿਆ ਨਿਰਮਾਤਾਵਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਉਪਰ ਤੋਂ’ (ਹਾਈ ਕਮਾਨ) ਤੋਂ ਦਿੱਤਾ ਗਿਆ ਨਿਰਦੇਸ਼ ਬਹੁਤ ਸਪੱਸ਼ਟ ਹੈ ਕਿ ਦੇਸ਼ ਨੇ ਭਵਿੱਖ ਦੀ ਜੰਗ ਸਵਦੇਸ਼ੀ ਉਪਕਰਨਾਂ ਨਾਲ ਲੜਨੀ ਹੈ।