ਕੋਲਕਾਤਾ, 2 ਸਤੰਬਰ
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ, ‘ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਤੋਂ ਵਾਂਝੇ ਕਰਨਾ ਸੰਘਵਾਦ ਨੂੰ ਖੋਖਲਾ ਕਰਨ ਦਾ ਇੱਕ ਯਤਨ ਹੈ।’ ਪ੍ਰਧਾਨ ਮੰਤਰੀ ਨੂੰ ਕੇਂਦਰ ਅਤੇ ਸੂਬਿਆਂ ਵਿਚਾਲੇ ਭਰੋਸੇ ਨੂੰ ਝੂਠੇ ਸਾਬਿਤ ਨਾ ਕਰਨ ਦੀ ਅਪੀਲ ਕਰਦਿਆਂ, ਬੈਨਰਜੀ ਨੇ ਕਿਹਾ, ‘ਸੂਬਿਆਂ ਨੂੰ ਜੀਐੱਸਟੀ ਮੁਆਵਜ਼ੇ ਤੋਂ ਵਾਂਝਿਆਂ ਕਰਕੇ ਦੇਸ਼ ਨੂੰ ਸੰਘਵਾਦੀ ਨੀਤੀ ਦਾ ਅਸਿਹ ਝਟਕਾ ਦੇਣ ਦੀ ਆਗਿਆ ਨਹੀਂ ਹੈ।’ ਉਨ੍ਹਾਂ ਕਿਹਾ, ‘ਮੈਂ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਦੀ ਉਲਝਣ ਤੋਂ ਬਹੁਤ ਦੁਖੀ ਹਾਂ, ਜੋ ਕਿ ਸੂਬਿਆਂ ਪ੍ਰਤੀ ਭਾਰਤ ਸਰਕਾਰ ਦੇ ਵਿਸ਼ਵਾਸ ਅਤੇ ਨੈਤਿਕ ਜ਼ਿੰਮੇਵਾਰੀ ਦੇ ਧੋਖੇ ਵਾਂਗ ਹੈ, ਇਹ ਸੰਘਵਾਦ ਦੇ ਬਹੁਤੇ ਆਧਾਰਾਂ ਦੀ ਉਲੰਘਣਾ ਕਰਦਾ ਹੈ। -ਪੀਟੀਆਈ
75 ਫੀਸਦ ਵਿਦਿਆਰਥੀ ਜੇਈਈ ਪ੍ਰੀਖਿਆ ਦੇਣ ਤੋਂ ਖੁੰਝੇ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਪਹਿਲੀ ਸਤੰਬਰ ਨੂੰ ਸੂਬੇ ਵਿੱਚ ਹੋਈ ਜੇਈਈ ਦੀ ਪ੍ਰੀਖਿਆ ਦੌਰਾਨ 75 ਫੀਸਦ ਉਮੀਦਵਾਰ ਕੋਵਿਡ-19 ਮਹਾਮਾਰੀ ਦੌਰਾਨ ਇਹ ਪ੍ਰੀਖਿਆ ਨਹੀਂ ਦੇ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਪ੍ਰੀਖਿਆ ਤੋਂ ਖੁੰਝਣ ਲਈ ਕੇਂਦਰ ਸਰਕਾਰ ਦੀ ਹਊਮੈ ਜ਼ਿੰਮੇਵਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਹੋਰਨਾਂ ਰਾਜਾਂ ਵਿੱਚ ਵੀ 50 ਫੀਸਦ ਵਿਦਿਆਰਥੀ ਹੀ ਪ੍ਰੀਖਿਆ ਲਈ ਪੁੱਜ ਸਕੇ। -ਪੀਟੀਆਈ