ਨਵੀਂ ਦਿੱਲੀ: ਚੀਨ ਨਾਲ ਜਾਰੀ ਸਰਹੱਦੀ ਵਿਵਾਦ ਦਰਮਿਆਨ ਭਾਰਤੀ ਜਲਸੈਨਾ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਪਣਡੁੱਬੀ ਫੁੰਡਣ ਵਾਲੇ ਪੋਸੇਡਨ-8ਆਈ ਜੰਗੀ ਜਹਾਜ਼ ਦੀ ਤਾਇਨਾਤੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਵੱਲੋਂ ਜਲਦੀ ਹੀ ਉੱਤਰੀ ਸੈਕਟਰ ਵਿਚ ਆਪਣੇ ਅਹਿਮ ਅੱਡਿਆਂ ’ਤੇ ਮਿੱਗ-29ਕੇ ਜੰਗੀ ਜਹਾਜ਼ ਤਾਇਨਾਤ ਕੀਤੇ ਜਾਣਗੇ। ਸੂਤਰਾਂ ਨੇ ਕਿਹਾ ਕਿ ਹਵਾਈ ਜੰਗੀ ਜਹਾਜ਼ਾਂ ਦੀ ਨਫ਼ਰੀ ਤਿੰਨੇ ਸੈਨਾਵਾਂ ਵੱਲੋਂ ਕੌਮੀ ਸੁਰੱਖਿਆ ਚੁਣੌਤੀਆਂ ਨਾਲ ਮਿਲ ਕੇ ਸਿੱਝਣ ਲਈ ਵਿੱਢੇ ਯਤਨਾਂ ਵਜੋਂ ਵਧਾਈ ਗਈ ਹੈ। -ਪੀਟੀਆਈ