ਨੌਇਡਾ(ਯੂਪੀ): ਨਵੇਂ ਖੇਤੀ ਕਾਨੂੰਨਾਂ ਦੀ ਹਮਾਇਤ ’ਚ ਸੜਕਾਂ ’ਤੇ ਉਤਰੇ ਕਿਸਾਨਾਂ ਦੇ ਇਕ ਸਮੂਹ ਵੱਲੋਂ ਅੱਜ ਨੌਇਡਾ-ਗ੍ਰੇਟਰ ਨੌਇਡਾ ਐੱਕਸਪ੍ਰੈੱਸਵੇਅ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਕਰਕੇ ਐਕਸਪ੍ਰੈਸਵੇਅ ’ਤੇ ਸੈਂਕੜੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪ੍ਰਦਰਸ਼ਨਕਾਰੀ, ਜਿਨ੍ਹਾਂ ’ਚੋਂ ਵੱਡੀ ਗਿਣਤੀ ਗ੍ਰੇਟਰ ਨੌਇਡਾ ਦੇ ਜੇਵਾਰ ਤੇ ਦਾਦਰੀ ਦੇ ਵਸਨੀਕ ਸਨ, ਨੂੰ ਪੁਲੀਸ ਨੇ ਮਹਾਮਾਇਆ ਫਲਾਈਓਵਰ ’ਤੇ ਕਥਿਤ ਰੋਕ ਦਿੱਤਾ। ਮੁਜ਼ਾਹਰਿਆਂ ਕਰਕੇ ਗ੍ਰੇਟਰ ਨੌਇਡਾ-ਨੌਇਡਾ ਰੂਟ ’ਤੇ ਆਵਾਜਾਈ ਤਿੰਨ ਘੰਟੇ ਤੱਕ ਅਸਰਅੰਦਾਜ਼ ਰਹੀ।