ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਟਰਾਂਸਪੋਰਟਰਾਂ ਨੇ ਕਿਸਾਨ ਅੰਦੋਲਨ ਨੂੰ ਹਮਾਇਤ ਦਿੰਦਿਆਂ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸੇ ਸਿਲਸਿਲੇ ’ਚ ਟਰਾਂਸਪੋਰਟਰਾਂ ਦੀ ਜਥੇਬੰਦੀ ‘ਆਲ ਇੰਡੀਆ ਟੂਰਿਸਟ ਐਸੋਸੀਏਸ਼ਨ’ ਵੱਲੋਂ ਵਿਗਿਆਨ ਭਵਨ ਦੇ ਬਾਹਰ ਉਦੋਂ ਪ੍ਰਦਰਸ਼ਨ ਕੀਤਾ ਗਿਆ ਜਦੋਂ ਭਵਨ ਦੇ ਅੰਦਰ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਬੈਠਕ ਚੱਲ ਰਹੀ ਸੀ। ਟਰਾਂਸਪੋਰਟਰਾਂ ਦੇ ਆਗੂ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਵੇਗਾ।