ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਦਸੰਬਰ
ਜ਼ਿੰਬਾਬਵੇ ਅਤੇ ਦੱਖਣੀ ਅਫ਼ਰੀਕਾ ਦੀ ਯਾਤਰਾ ਕਰਨ ਵਾਲੇ 35 ਸਾਲਾ ਵਿਅਕਤੀ ਦਾ ਦਿੱਲੀ ਵਿਚ ਟੈਸਟ ਕਰਨ ’ਤੇ ਉਹ ਓਮੀਕਰੋਨ ਪਾਜ਼ੇਟਿਵ ਨਿਕਲਿਆ। ਦਿੱਲੀ ਵਿੱਚ ਓਮੀਕਰੋਨ ਦਾ ਇਹ ਦੂਜਾ ਮਾਮਲਾ ਹੈ। ਸੂਤਰਾਂ ਨੇ ਦੱਸਿਆ ਕਿ ਉਹ ਐੱਲਐੱਨਪੀਜੇ ਹਸਪਤਾਲ ‘ਚ ਦਾਖਲ ਹੈ ਅਤੇ ਸਿਰਫ ਕਮਜ਼ੋਰੀ ਮਹਿਸੂਸ ਕਰ ਰਿਹਾ ਹੈ। ਉਹ ਜ਼ਿੰਬਾਬਵੇ ਤੋਂ ਭਾਰਤ ਪਰਤਿਆ ਸੀ ਅਤੇ ਦੱਖਣੀ ਅਫਰੀਕਾ ਵੀ ਗਿਆ ਸੀ। ਉਸ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ।