ਨਵੀਂ ਦਿੱਲੀ, 24 ਜਨਵਰੀ
ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ’ਚ ਡਰਾਈ ਡੇਅਜ਼ ਦੀ ਗਿਣਤੀ 21 ਤੋਂ ਘਟਾ ਕੇ ਤਿੰਨ ਕਰ ਦਿੱਤੀ ਹੈ। ਸਰਕਾਰ ਦੇ ਇਸ ਫ਼ੈਸਲੇ ਦੀ ਹੋਟਲਾਂ, ਬਾਰਾਂ ਅਤੇ ਰੈਸਟੋਰੈਂਟਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਜਦਕਿ ਵਿਰੋਧੀ ਧਿਰ ਭਾਜਪਾ ਅਤੇ ਕਾਂਗਰਸ ਨੇ ਇਸ ਦੀ ਆਲੋਚਨਾ ਕੀਤੀ ਹੈ।
ਨਵੀਂ ਆਬਕਾਰੀ ਨੀਤੀ ਤਹਿਤ ਹੁਣ ਕੌਮੀ ਰਾਜਧਾਨੀ ’ਚ ਸ਼ਰਾਬ ਦੀਆਂ ਦੁਕਾਨਾਂ ਗਣਤੰਤਰ ਦਿਵਸ, ਆਜ਼ਾਦੀ ਦਿਹਾੜੇ ਅਤੇ ਗਾਂਧੀ ਜੈਅੰਤੀ ਮੌਕੇ ਹੀ ਬੰਦ ਰਹਿਣਗੀਆਂ। ਆਬਕਾਰੀ ਵਿਭਾਗ ਨੇ ਕਿਹਾ ਕਿ ਡਰਾਈ ਡੇਅ ਵਾਲੇ ਦਿਨਾਂ ’ਚ ਸ਼ਰਾਬ ਦੀ ਵਿਕਰੀ ਐੱਲ-15 ਲਾਇਸੈਂਸ ਵਾਲੇ ਹੋਟਲਾਂ ’ਚ ਕੀਤੀ ਜਾ ਸਕੇਗੀ ਯਾਨੀ ਮਹਿਮਾਨਾਂ ਨੂੰ ਹੋਟਲਾਂ ’ਚ ਉਨ੍ਹਾਂ ਦੇ ਕਮਰਿਆਂ ’ਚ ਸ਼ਰਾਬ ਪਰੋਸੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਮਹਾਨ ਆਗੂਆਂ ਦੀਆਂ ਜੈਅੰਤੀਆਂ ਅਤੇ ਧਾਰਮਿਕ ਤਿਉਹਾਰਾਂ ਸਮੇਤ ਡਰਾਈ ਡੇਅਜ਼ ਦੀ ਗਿਣਤੀ 21 ਸੀ। -ਪੀਟੀਆਈ