ਨਵੀਂ ਦਿੱਲੀ, 15 ਮਈ
ਦਿੱਲੀ ਪੁਲੀਸ ਦੀ ਟੀਮ ਐਤਵਾਰ ਨੂੰ ਰਾਜਸਥਾਨ ਦੇ ਮੰਤਰੀ ਮਹੇਸ਼ ਜੋਸ਼ੀ ਦੇ ਪੁੱਤਰ ਰੋਹਿਤ ਜੋਸ਼ੀ ਨੂੰ ਬਲਾਤਕਾਰ ਦੇ ਮਾਮਲੇ ਫੜਨ ਲਈ ਜੈਪੁਰ ਪਹੁੰਚੀ। ਉਸ ਉੱਤੇ 23 ਸਾਲਾ ਮੁਟਿਆਰ ਨੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰੋਹਿਤ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲੀਸ ਅਧਿਕਾਰੀਆਂ ਦੀ ਟੀਮ ਜੈਪੁਰ ਪਹੁੰਚ ਗਈ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਜੈਪੁਰ ਦੀ ਮੁਟਿਆਰ ਨੇ ਦੋਸ਼ ਲਾਇਆ ਹੈ ਕਿ ਰਾਜਸਥਾਨ ਦੇ ਪਬਲਿਕ ਹੈਲਥ ਇੰਜਨੀਅਰਿੰਗ ਮੰਤਰੀ ਦੇ ਪੁੱਤਰ ਰੋਹਿਤ ਜੋਸ਼ੀ ਨੇ ਸਾਲ ਦੌਰਾਨ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।