ਨਵੀਂ ਦਿੱਲੀ: ਦਿੱਲੀ ਪੁਲੀਸ ਵੱਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ਼ਰਜੀਲ ਉਸਮਾਨੀ ਖ਼ਿਲਾਫ਼ ਉਸ ਦੇ ਇਕ ਟਵੀਟ ’ਤੇ ਕੇਸ ਦਰਜ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀ ਮੁਤਾਬਕ ਭਾਜਪਾ ਦੇ ਇੱਕ ਆਗੂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਆਈਪੀਸੀ ਦੀ ਧਾਰਾ 505 ਤਹਿਤ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਦਿੱਲੀ ਭਾਜਪਾ ਦੇ ਆਗੂ ਨਵੀਨ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਭਗਵਾਨ ਰਾਮ ਤੇ ਮਰਹੂਮ ਪੱਤਰਕਾਰ ਰੋਹਿਤ ਸਰਦਾਨਾ ਬਾਰੇ ਉਸਮਾਨੀ ਦੇ ਟਵੀਟ ਨਿਰਾਦਰ ਕਰਨ ਵਾਲੇ ਹਨ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੀਤੇ ਗਏ ਹਨ। ਕੁਮਾਰ ਨੇ ਦੱਸਿਆ ਕਿ ਉਸ ਨੇੇ ਬੁੱਧਵਾਰ ਰਾਤ ਨੂੰ ਲਕਸ਼ਮੀ ਨਗਰ ਥਾਣੇ ਵਿੱਚ ਸ਼ਿਕਾਇਤ ਕਰਵਾਈ ਸੀ। ਵੀਰਵਾਰ ਨੂੰ ਵੀ ਉਸਮਾਨੀ ਖ਼ਿਲਾਫ਼ ਮਹਾਰਾਸ਼ਟਰ ਦੇ ਜਲਾਨਾ ਵਿਚ ਕੇਸ ਦਰਜ ਕਰਵਾਇਆ ਗਿਆ ਸੀ।
-ਪੱਤਰ ਪ੍ਰੇਰਕ