ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਦਸੰਬਰ
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ’ਤੇ ਲਾਏ ਧਰਨਿਆਂ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਲੋਕਾਂ ਨੂੰ ਬੇਲੋੜੀ ਖੱਜਲ ਖੁਆਰੀ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ। ਦਿੱਲੀ ਟਰੈਫਿਕ ਪੁਲੀਸ ਨੇ ਵੀਰਵਾਰ ਨੂੰ ਟਵਿੱਟਰ ਰਾਹੀਂ ਯਾਤਰੀਆਂ ਨੂੰ ਆਵਾਜਾਈ ਲਈ ਬੰਦ ਸੜਕਾਂ ਬਾਰੇ ਜਾਣਕਾਰੀ ਦਿੱਤੀ। ਟਵੀਟ ਵਿਚ ਕਿਹਾ ਗਿਆ ਹੈ ਕਿ ਟਿੱਕਰੀ ਤੇ ਧਨਸਾ ਬਾਰਡਰ ਅਜੇ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ, ਜਦੋਂਕਿ ਝਟਿਕਰਾ ਸਰਹੱਦ ਸਿਰਫ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਖੁੱਲ੍ਹੀ ਹੈ। ਪੁਲੀਸ ਨੇ ਟਵੀਟ ਕੀਤਾ ਕਿ ਹਰਿਆਣਾ ਦੀ ਯਾਤਰਾ ਕਰਨ ਵਾਲੇ ਯਾਤਰੀ ਝਾਰੌਦਾ (ਸਿਰਫ ਇਕੋ ਵਾਹਨ ਰਸਤਾ), ਦੌਰਾਲਾ, ਕਪਸ਼ੇਰਾ, ਬਡੂਸਰਾਏ, ਰਾਜੋਕਰੀ ਐਨ.ਐਚ.-8, ਬਿਜਵਾਸਨ/ਬਾਜਗਹੇਰਾ, ਪਾਲਮ ਵਿਹਾਰ ਤੇ ਡੁੰਡੇਹੇੜਾ ਤੋਂ ਜਾ ਸਕਦੇ ਹਨ।