ਨਵੀਂ ਦਿੱਲੀ, 2 ਨਵੰਬਰ
ਕੌਮੀ ਰਾਜਧਾਨੀ ’ਚ ਅੱਜ ਘੱਟੋ ਘੱਟ ਤਾਪਮਾਨ 10.8 ਡਿਗਰੀ ਦਰਜ ਕੀਤਾ ਗਿਆ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਮ ਤੌਰ ’ਤੇ ਨਵੰਬਰ ਦੇ ਪਹਿਲੇ ਹਫ਼ਤੇ ’ਚ ਘੱਟੋ ਘੱਟ ਤਾਪਮਾਨ 14.16 ਡਿਗਰੀ ਹੁੰਦਾ ਹੈ ਤੇ ਆਖਰੀ ਹਫ਼ਤੇ ’ਚ ਪਾਰਾ 11-12 ਡਿਗਰੀ ਤੱਕ ਹੇਠਾਂ ਚਲਾ ਜਾਂਦਾ ਹੈ। ਆਈਐੱਮਡੀ ਦੇ ਖੇਤਰੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਦਿੱਲੀ ’ਚ ਬੱਦਲ ਨਾ ਹੋਣ ਕਾਰਨ ਘੱਟੋ ਘੱਟ ਤਾਪਮਾਨ ਹੇਠਾਂ ਜਾ ਰਿਹਾ ਹੈ।