ਨਵੀਂ ਦਿੱਲੀ, 4 ਦਸੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਕਾਰਾ ਕੰਗਣਾ ਰਨੌਤ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ‘ਇਤਰਾਜ਼ਯੋਗ’ ਟਵੀਟ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਅਤੇ ਅਭਿਨੇਤਰੀ ਨੂੰ ਉਨ੍ਹਾਂ ਟਵੀਟ ਨੂੰ ਹਟਾਉਣ ਲਈ ਵੀ ਕਿਹਾ ਗਿਆ। ਡੀਐੱਸਜੀਐੱਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ, “ਅਸੀਂ ਕੰਗਣਾ ਰਨੌਤ ਨੂੰ ਕਿਸਾਨ ਦੀ ਬਜ਼ੁਰਗ ਮਾਂ ਦੇ 100 ਰੁਪਏ ਵਿੱਚ ਉਪਲਬਧ ਹੋਣ ਦੀ ਟਿੱਪਣੀ ਕਰਨ ਵਾਲੇ ਇਤਰਾਜ਼ਯੋਗ ਟਵੀਟ ਉੱਤੇ ਕਾਨੂੰਨੀ ਨੋਟਿਸ ਭੇਜਿਆ ਹੈ। ਉਸ ਦੇ ਟਵੀਟ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਸ਼ ਵਿਰੋਧੀ ਵਜੋਂ ਦਰਸਾਉਂਦੇ ਹਨ। ਅਸੀਂ ਕਿਸਾਨ ਪ੍ਰਦਰਸ਼ਨ ‘ਤੇ ਉਸ ਨੂੰ ਟਿੱਪਣੀ ਕਰਨ ਕਰਕੇ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਆਖਦੇ ਹਾਂ।’ ‘ਕੰਗਣਾ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਸਾਨੀ ਲਹਿਰ ਵਿਚ ਸ਼ਾਮਲ ਇਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਅੰਦੋਲਨ ਦੀ ਦਾਦੀ ਬਿਲਕੀਸ ਬਾਨੋ ਦੱਸਿਆ ਸੀ ਅਤੇ ਲਿਖਿਆ ਕਿ ਇਹ ਸ਼ਾਹੀਨ ਬਾਗ ਦੀ ਦਾਦੀ ਹੈ ਜੋ 100 ਰੁਪਏ ਵਿੱਚ ਪ੍ਰਦਰਸ਼ਨ ਕਰਨ ਲਈ ਉਪਲਬਧ ਹੈ।