ਨਵੀਂ ਦਿੱਲੀ: ਮੁਜ਼ੱਫਰਨਗਰ ਵਿੱਚ ਅੱਜ ਕਿਸਾਨ ਮਹਾਪੰਚਾਇਤ ਕਰਕੇ ਦਿੱਲੀ ਤੋਂ ਸਵੇਰੇ ਚੱਲਣ ਵਾਲੀ ਦਿੱਲੀ-ਦੇਹਰਾਦੂਨ ਸ਼ਤਾਬਦੀ ਐਕਸਪ੍ਰੈਸ ਰੇਲਗੱਡੀ ਨੂੰ ਦਿੱਲੀ ਰੇਲਵੇ ਸਟੇਸ਼ਨ ’ਤੇ ਦੋ ਘੰਟੇ ਤੋਂ ਵੱਧ ਸਮਾਂ ਰੋਕੀ ਰੱਖਿਆ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸ਼ਤਾਬਦੀ ਗੱਡੀ ’ਚ ਦੇਰ ਕੀਤੀ ਗਈ ਤਾਂ ਕਿ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਨਾ ਹੋ ਸਕਣ। ਕਿਸਾਨ ਆਗੂਆਂ ਵੱਲੋਂ ਦਿੱਲੀ ਦਾ ਰੇਲਵੇ ਰੂਟ ਜਾਮ ਕਰ ਦੇਣ ਦੀ ਧਮਕੀ ਮਗਰੋਂ ਸਾਢੇ 8 ਵਜੇ ਦੇ ਕਰੀਬ ਰੇਲਗੱਡੀ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ। -ਪੱਤਰ ਪ੍ਰੇਰਕ