ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਆਪਣੀ ਜੰਗੀ ਸਮਰੱਥਾ ਵਿੱਚ ਵਾਧਾ ਕਰਨ ਲਈ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤੀ ਫ਼ੌਜ ਵਾਸਤੇ 7,523 ਕਰੋੜ ਦੇ 118 ਮੇਨ ਬੈਟਲ ਟੈਂਕ (ਐੱਮਬੀਟੀਜ਼) ਅਰਜੁਨ ਟੈਂਕ ਖ਼ਰੀਦਣ ਲਈ ਇੱਕ ਸਮਝੌਤਾ ਕੀਤਾ ਹੈ। ਮੰਤਰਾਲੇ ਨੇ ਚੇਨੱਈ ਸਥਿਤ ਹੈਵੀ ਵਹੀਕਲਜ਼ ਫੈਕਟਰੀ ਅਵਧੀ ਨੂੰ ਅਰਜੁਨ ਟੈਂਕ ਐੱਮਕੇ- 1ਏ ਲਈ ਇਹ ਆਰਡਰ ਦਿੱਤਾ ਹੈ। ਐੱਮਬੀਟੀ ਐੱਮਕੇ- 1ਏ ਅਰਜੁਨ ਟੈਂਕ ਦਾ ਨਵਾਂ ਰੂਪ ਹੈ ਜੋ 72 ਨਵੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਰੱਖਿਆ ਮੰਤਰਾਲੇ ਮੁਤਾਬਕ ਇਹ ਆਰਡਰ ਰੱਖਿਆ ਖੇਤਰ ਵਿੱਚ ‘ਮੇਕ ਇਨ ਇੰਡੀਆ’ ਪਹਿਲ ਨੂੰ ਹੋਰ ਹੁਲਾਰਾ ਦੇਵੇਗਾ। -ਪੀਟੀਆਈ