ਠਾਣੇ: ਆਰਐੱਸਐੱਸ ਵਰਕਰ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ਸਬੰਧੀ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਅੱਜ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇੱਕ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਮਿਲ ਗਈ। ਕਾਂਗਰਸੀ ਆਗੂ ਦੇ ਵਕੀਲ ਨਾਰਾਇਣ ਅਈਅਰ ਨੇ ਇਹ ਕਹਿੰਦਿਆਂ ਅਦਾਲਤ ’ਚ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਿੱਤੀ ਸੀ ਕਿ ਸੰਸਦ ਮੈਂਬਰ ਹੋਣ ਨਾਤੇ ਰਾਹੁਲ ਲਈ ਉਪ ਰਾਸ਼ਟਰਪਤੀ ਦੀ ਚੋਣ ’ਚ ਵੋਟ ਪਾਉਣ ਵਾਸਤੇ ਦਿੱਲੀ ’ਚ ਰਹਿਣਾ ਜ਼ਰੂਰੀ ਹੈ। ਰਾਹੁਲ ਅਤੇ ਸ਼ਿਕਾਇਤਕਰਤਾ ਰਾਜੇਸ਼ ਕੁੰਟੇ ਦੇ ਭਿਵੰਡੀ ਅਦਾਲਤ ਵਿੱਚ ਮੌਜੂੁਦ ਨਾ ਹੋਣ ਕਰਕੇ ਅਦਾਲਤ ਨੇ ਕੇਸ ਦੀ ਸੁਣਵਾਈ ਪਹਿਲੀ ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਗਵਾਹਾਂ ਅਤੇ ਕੁੰਟੇ ਨੇ ਹਾਲੇ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਉਣੇ ਹਨ। -ਪੀਟੀਆਈ