ਮੁੰਬਈ, 4 ਜੁਲਾਈ
ਸਥਾਨਕ ਕੋਰਟ ਨੇ ਸਾਬਕਾ ਭਾਜਪਾ ਸੰਸਦ ਮੈਂਬਰ ਕਿਰਿਤ ਸੋਮੱਈਆ ਦੀ ਪਤਨੀ ਮੇਧਾ ਸੋਮੱਈਆ ਵੱਲੋਂ ਦਾਇਰ ਮਾਣਹਾਨੀ ਕੇਸ ਵਿੱਚ ਪੇਸ਼ ਹੋਣ ਵਿੱਚ ਨਾਕਾਮ ਰਹੇ ਸ਼ਿਵ ਸੈਨਾ ਆਗੂ ਸੰਜੈ ਰਾਊਤ ਖਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਸਿਊਰੀ ਮੈਟਰੋਪਾਲਿਟਨ ਮੈਜਿਸਟਰੇਟ ਨੇ ਪਿਛਲੇ ਮਹੀਨੇ ਜਾਰੀ ਸੰਮਨਾਂ ਵਿੱਚ ਰਾਊਤ ਨੂੰ 4 ਜੁਲਾਈ ਲਈ ਸੰਮਨ ਕੀਤਾ ਸੀ। ਕੇਸ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਵੇਗੀ। -ਪੀਟੀਆਈ