ਠਾਣੇ: ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਾਇਰ ਮਾਣਹਾਨੀ ਦੇ ਕੇਸ ਦੀ ਸੁਣਵਾਈ 13 ਨਵੰਬਰ ਤੱਕ ਟਾਲ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਭਿਵੰਡੀ ਵਿਚ ਰਾਹੁਲ ਖ਼ਿਲਾਫ਼ ਇਹ ਕੇਸ ਇਕ ਆਰਐੱਸਐੱਸ ਕਾਰਕੁਨ ਨੇ ਦਰਜ ਕਰਵਾਇਆ ਸੀ। ਕੇਸ ਰਾਹੁਲ ਵੱਲੋਂ 2014 ਵਿਚ ਦਿੱਤੇ ਇਕ ਚੋਣ ਭਾਸ਼ਣ ਨਾਲ ਜੁੜਿਆ ਹੋਇਆ ਹੈ। ਮੈਜਿਸਟਰੇਟ ਕੋਰਟ ਵਿਚ ਇਸ ਤੋਂ ਪਹਿਲਾਂ ਕੇਸ ਉਤੇ ਸੁਣਵਾਈ 16 ਅਕਤੂਬਰ ਨੂੰ ਹੋਣੀ ਸੀ। ਬੰਬੇ ਹਾਈ ਕੋਰਟ ਨੇ 16 ਅਕਤੂਬਰ ਨੂੰ ਛੁੱਟੀ ਐਲਾਨੀ ਹੈ ਤੇ ਇਸ ਦਿਨ ਸੂਚੀਬੱਧ ਸਾਰੇ ਕੇਸਾਂ ਨੂੰ 13 ਨਵੰਬਰ ਉਤੇ ਪਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਰੈਲੀ ਵਿਚ ਕਾਂਗਰਸ ਆਗੂ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਦੀ ਹੱਤਿਆ ਪਿੱਛੇ ਰਾਸ਼ਟਰੀ ਸਵੈਮ ਸੇਵਕ ਸੰਘ ਸੀ। -ਪੀਟੀਆਈ