ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਅੱਜ ਦੱਸਿਆ ਕਿ ਸਿਵਲ ਅਕਾਊਂਟਸ ਸੇਵਾ ਅਧਿਕਾਰੀ ਦੀਪਕ ਦਾਸ ਨੇ ਕੰਟਰੋਲਰ ਜਨਰਲ ਆਫ਼ ਅਕਾਊਂਟਸ (ਸੀਜੀਏ) ਵਜੋਂ ਅਹੁਦਾ ਸੰਭਾਲ ਲਿਆ ਹੈ। 1986 ਬੈਚ ਦੇ ਭਾਰਤੀ ਸਿਵਲ ਅਕਾਊਂਟਸ ਸੇਵਾ ਦੇ ਅਧਿਕਾਰੀ ਦਾਸ ਕਈ ਮੰਤਰਾਲਿਆਂ ਵਿਚ ਅਹਿਮ ਅਹੁਦਿਆਂ ਉਤੇ ਰਹਿ ਚੁੱਕੇ ਹਨ। ਸੀਜੀਏ ਬਣਨ ਤੋਂ ਪਹਿਲਾਂ ਉਹ ਡਾਇਰੈਕਟ ਟੈਕਸ ਬੋਰਡ ਵਿਚ ਮੁੱਖ ਅਕਾਊਂਟਸ ਕੰਟਰੋਲਰ ਸਨ। -ਪੀਟੀਆਈ