ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਫਰਵਰੀ 2012 ਵਿਚ ਕੇਰਲ ਦੇ ਸਮੁੰਦਰੀ ਤੱਟ ਕੋਲ ਕੇਰਲ ਦੇ ਦੋ ਮਛੇਰਿਆਂ ਦੀ ਹੱਤਿਆ ਦੇ ਸਬੰਧ ਵਿਚ ਇਤਾਲਵੀ ਜਲ ਸੈਨਿਕਾਂ ਖ਼ਿਲਾਫ਼ ਚੱਲ ਰਿਹਾ ਮੁਕੱਦਮਾ ਬੰਦ ਕਰਨ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10 ਕਰੋੜ ਰੁਪਏ ਮੁਆਵਜ਼ਾ ਦੇਣ ਦੇ ਮਾਮਲੇ ਵਿਚ ਫ਼ੈਸਲਾ 15 ਜੂਨ ਨੂੰ ਸੁਣਾਇਆ ਜਾਵੇਗਾ। ਬੈਂਚ ਨੇ ਕਿਹਾ ਕਿ ਇਤਾਲਵੀ ਜਲ ਸੈਨਿਕਾਂ ਖ਼ਿਲਾਫ਼ ਹੁਣ ਇਟਲੀ ਵਿਚ ਮੁਕੱਦਮਾ ਚੱਲੇਗਾ। ਮੁਆਵਜ਼ਾ ਜਾਰੀ ਕਰਨ ਸਬੰਧੀ ਯੋਜਨਾ ਤਹਿਤ ਕੇਰਲ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਮ੍ਰਿਤਕ ਮਛੇਰਿਆਂ ਦੇ ਵਾਰਿਸਾਂ ਨੂੰ 4-4 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਬਾਕੀ ਰਹਿੰਦੇ ਦੋ ਕਰੋੜ ਰੁਪਏ ਕਿਸ਼ਤੀ ਸੇਂਟ ਐਂਟਨੀ ਦੇ ਮਾਲਕ ਨੂੰ ਦਿੱਤੇ ਜਾਣਗੇ। -ਪੀਟੀਆਈ