ਅਹਿਮਦਾਬਾਦ, 26 ਜੁਲਾਈ
ਗੁਜਰਾਤ ਦੀ ਇੱਕ ਅਦਾਲਤ ਨੇ ਤੀਸਤਾ ਸੀਤਲਵਾੜ ਤੇ ਸਾਬਕਾ ਡੀਜੀਪੀ ਆਰ ਬੀ ਸ੍ਰੀਕੁਮਾਰ ਦੀਆਂ ਜ਼ਮਾਨਤ ਅਰਜ਼ੀਆਂ ਬਾਰੇ ਆਪਣਾ ਫ਼ੈਸਲਾ ਵੀਰਵਾਰ ਤੱਕ ਰੋਕ ਲਿਆ ਹੈ। ਵਧੀਕ ਮੁੱਖ ਜੱਜ ਡੀ ਜੀ ਠੱਕਰ ਦੀ ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾਉਣਾ, ਸੀ ਪਰ ਉਨ੍ਹਾਂ ਕਿਹਾ ਕਿ ਉਹ ਵੀਰਵਾਰ ਨੂੰ ਆਪਣਾ ਫ਼ੈਸਲਾ ਸੁਣਾਉਣਗੇ ਕਿਉਂਕਿ ਇਹ ਅੱਜ ਤਿਆਰ ਨਹੀਂ ਸੀ। ਅਦਾਲਤ ਨੇ ਪਿਛਲੇ ਹਫ਼ਤੇ ਸੀਤਲਵਾੜ, ਸ੍ਰੀਕੁਮਾਰ ਤੇ ਦੂਜੀ ਧਿਰ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸੀਤਲਵਾੜ, ਸਾਬਕਾ ਆਈਪੀਐੱਸ ਅਫ਼ਸਰਾਂ ਸ੍ਰੀਕੁਮਾਰ ਤੇ ਸੰਜੀਵ ਭੱਟ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਪਿਛਲੇ ਮਹੀਨੇ ਗ੍ਰਿਫ਼ਤਾਰ ਕਰ ਲਿਆ ਸੀ। -ਪੀਟੀਆਈ