ਪਣਜੀ: ਗੋਆ ਦੀ ਇੱਕ ਸੈਸ਼ਨ ਅਦਾਲਤ ਵੱਲੋਂ ਤਰੁਣ ਤੇਜਪਾਲ ਕੇਸ ਵਿੱਚ ਫ਼ੈਸਲਾ 19 ਮਈ ਨੂੰ ਸੁਣਾਇਆ ਜਾਵੇਗਾ। ‘ਤਹਿਲਕਾ’ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ’ਤੇ ਸਾਲ 2013 ਵਿੱਚ ਗੋਆ ਦੇ ਇੱਕ ਲਗਜ਼ਰੀ ਹੋਟਲ ਦੇ ਐਲੀਵੇਟਰ ’ਚ ਇੱਕ ਮਹਿਲਾ ਸਹਿਕਰਮੀ ਦੇ ਜਿਣਸੀ ਸ਼ੋਸ਼ਣ ਦਾ ਦੋਸ਼ ਹੈ। ਵਧੀਕ ਜ਼ਿਲ੍ਹਾ ਅਦਾਲਤ ਨੇ ਪਹਿਲਾਂ 27 ਅਪਰੈਲ ਨੂੰ ਇਸ ਮਾਮਲੇ ’ਚ ਫ਼ੈਸਲਾ ਦੇਣਾ ਸੀ ਪਰ ਜੱਜ ਕਸ਼ਾਮਾ ਜੋਸ਼ੀ ਨੇ ਫ਼ੈਸਲਾ 12 ਮਈ ਲਈ ਰਾਖਵਾਂ ਰੱਖ ਲਿਆ ਸੀ। ਅੱਜ ਅਦਾਲਤ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਸਟਾਫ਼ ਦੀ ਘਾਟ ਕਾਰਨ ਇਸ ਕੇਸ ਦਾ ਫ਼ੈਸਲਾ ਅੱਗੇ ਪਾਇਆ ਗਿਆ ਹੈ। -ਪੀਟੀਆਈ