ਬੰਗਲੌਰ: ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਅਧਿਕਾਰੀ ਵਿੰਗ ਕਮਾਂਡਰ (ਸੇਵਾਮੁਕਤ) ਵਿਜੈਲਕਸ਼ਮੀ ਰਮਨਨ (96) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਜਵਾਈ ਐੱਸਐੱਲਵੀ ਨਾਰਾਇਣ ਨੇ ਦੱਸਿਆ ਕਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਰਮਨਨ ਦਾ ਵਡੇਰੀ ਉਮਰ ਸਬੰਧੀ ਬਿਮਾਰੀਆਂ ਕਾਰਨ ਐਤਵਾਰ ਨੂੰ ਦੇਹਾਂਤ ਹੋ ਗਿਆ। ਰਮਨਨ ਐੱਮਬੀਬੀਐੱਸ ਕਰਨ ਮਗਰੋਂ 22 ਅਗਸਤ 1955 ਵਿੱਚ ਫੌਜ ਦੀ ਮੈਡੀਕਲ ਕੋਰ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੂੰ ਉਸੇ ਦਿਨ ਹਵਾਈ ਫ਼ੌਜ ਵਿੱਚ ਭੇਜ ਦਿੱਤਾ ਗਿਆ ਸੀ। -ਪੀਟੀਆਈ