ਜੰਮੂ: ਜੰਮੂ ਦੇ ਬਾਹਰੀ ਇਲਾਕੇ ਵਿੱਚ ਭਗਵਾਨ ਸ਼ਿਵ ’ਤੇ ਆਧਾਰਤ ਇੱਕ ਸੰਮੇਲਨ ਦੌਰਾਨ ਕਲਾਕਾਰ ਦੀ ਸਟੇਜ ਉੱਤੇ ਨੱਚਦੇ ਸਮੇਂ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਬਿਸ਼ਨਾ ਤਹਿਸੀਲ ਦੇ ਕੋਠਾ ਸੋਨੀਆ ਪਿੰਡ ਵਿੱਚ ਜਾਗਰਣ ਦੌਰਾਨ ਯੋਗੇਸ਼ ਗੁਪਤਾ (20) ਨਾਂ ਦਾ ਵਿਅਕਤੀ ਅਚਾਨਕ ਸਟੇਜ ’ਤੇ ਡਿੱਗ ਪਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। -ਪੀਟੀਆਈ