ਪਾਕਿ ਹਿੰਦੂਆਂ ਦੀ ਮੌਤ: ਰਿਸ਼ਤੇਦਾਰਾਂ ਤੇ ਗਰੋਹ ਤੋਂ ਪ੍ਰੇਸ਼ਾਨ ਸੀ ਪਰਿਵਾਰ

ਇੱਕ ਮ੍ਰਿਤਕਾ ਦੇ ਮੋਬਾਈਲ ਫੋਨ ’ਚੋਂ ਮਿਲੀ ਵੀਡੀਓ

ਪਾਕਿ ਹਿੰਦੂਆਂ ਦੀ ਮੌਤ: ਰਿਸ਼ਤੇਦਾਰਾਂ ਤੇ ਗਰੋਹ ਤੋਂ ਪ੍ਰੇਸ਼ਾਨ ਸੀ ਪਰਿਵਾਰ

ਜੋਧਪੁਰ, 12 ਅਗਸਤ

ਜੋਧਪੁਰ ਜ਼ਿਲ੍ਹੇ ਦੇ ਇੱਕ ਪਿੰਡ ’ਚ ਪਾਕਿਸਤਾਨ ਤੋਂ ਆਏ ਹਿੰਦੂ ਪਰਵਾਸੀਆਂ ਦੇ ਇੱਕ ਪਰਿਵਾਰ ਦੇ 11 ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਤੋਂ ਬਾਅਦ ਇੱਕ ਮ੍ਰਿਤਕਾ ਦੇ ਮੋਬਾਈਲ ’ਚੋਂ ਵੀਡੀਓ ਮਿਲੀ ਹੈ। ਇਸ ’ਚ ਉਹ ਪਰਿਵਾਰ ਦੇ ਮੈਂਬਰਾਂ ’ਤੇ ਹੋਰ ਰਹੇ ਤਸ਼ੱਦਦ ਦਾ ਜ਼ਿਕਰ ਕਰੀ ਹੈ ਅਤੇ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਰਿਸ਼ਤੇਦਾਰ ਤੇ ਇੱਕ ਗਰੋਹ ਪ੍ਰੇਸ਼ਾਨ ਕਰ ਰਿਹਾ ਸੀ।

ਪੁਲੀਸ ਨੇ ਦੱਸਿਆ ਕਿ ਇਹ ਵੀਡੀਓ ਕਰੀਬ ਡੇਢ ਘੰਟੇ ਦੀ ਹੈ ਅਤੇ ਪੀੜਤਾਂ ’ਚੋਂ ਇੱਕ ਲਕਸ਼ਮੀ ਦੇ ਮੋਬਾਈਲ ਫੋਨ ’ਚ ਸੀ। ਇਸ ਵੀਡੀਓ ’ਚ ਲਕਸ਼ਮੀ ਕਹਿ ਰਹੀ ਹੈ ਕਿ ਇਹ ਪਰਿਵਾਰ ਧਾਰਮਿਕ ਤਸ਼ੱਦਦ ਦੇ ਡਰੋਂ 2015 ’ਚ ਪਾਕਿਸਤਾਨ ਤੋਂ ਇੱਥੇ ਆਇਆ ਸੀ ਤੇ ਇੱਥੇ ਆ ਕੇ ਉਨ੍ਹਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਇੱਕ ਗਰੋਹ ਨਾਲ ਵਿਵਾਦ ਹੋ ਗਿਆ ਜੋ ਕਥਿਤ ਤੌਰ ’ਤੇ ਉਨ੍ਹਾਂ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਸ ਨੇ ਦੱਸਿਆ ਕਿ ਉਹ ਧਾਂਦਲੀ ਦੇ ਕਹਿਣ ’ਤੇ ਇੱਥੇ ਆਏ ਸਨ। ਧਾਂਦਲੀ ਉਸ ਦੇ ਭਰਾ ਕੇਵਲ ਰਾਮ ਦੀ ਪਤਨੀ ਸੀ ਜੋ ਹੁਣ ਉਸ ਤੋਂ ਵੱਖ ਰਹਿੰਦੀ ਹੈ। ਇਸ ਘਟਨਾ ’ਚ ਸਿਰਫ਼ ਕੇਵਲ ਰਾਮ ਹੀ ਜਿਊਂਦਾ ਬਚਿਆ ਹੈ। ਲਕਸ਼ਮੀ ਨੇ ਕਿਹਾ, ‘ਧਾਂਦਲੀ ਦਾ ਪੇਕਾ ਘਰ ਪਹਿਲਾਂ ਹੀ ਜੋਧਪੁਰ ’ਚ ਸੀ ਤੇ ਇੱਥੇ ਆ ਕੇ ਉਹ ਆਪਣੇ ਮਾਪਿਆਂ ਕੋਲ ਚਲੀ ਗਈ ਅਤੇ ਆਪਣੇ ਪਰਿਵਾਰ ਤੇ ਹੋਰਨਾਂ ਨਾਲ ਮਿਲ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।’ ਲਕਸ਼ਮੀ ਅਨੁਸਾਰ ਇੱਥੇ ਇੱਕ ਗਰੋਹ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਜੋਧਪੁਰ ਦੇ ਐੱਸਪੀ ਰਾਹੁਲ ਬਾਰਹਟ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All