ਤ੍ਰਿਸੁਰ (ਕੇਰਲ): ਮਸ਼ਹੂਰ ਮਲਿਆਲਮ ਕਵੀ ਤੇ ਗਿਆਨਪੀਠ ਪੁਰਸਕਾਰ ਜੇਤੂ ਮਹਾਕਵੀ ਅੱਕੀਤਕਮ ਅਚਿਊਤਨ ਨੰਬੂਦਰੀ ਦਾ ਅੱਜ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ਉਨ੍ਹਾਂ ਨੂੰ ਉਮਰ ਸਬੰਧੀ ਬਿਮਾਰੀਆਂ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੇ ਸਵੇਰੇ 8.10 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਹਾਲ ਹੀ ’ਚ ਉਨ੍ਹਾਂ ਨੂੰ ਪਲੱਕੜ ਜ਼ਿਲ੍ਹੇ ਦੇ ਕੁਮਾਰਨੱਲੂਰ ਸਥਿਤ ਉਨ੍ਹਾਂ ਦੇ ਘਰ ’ਚ ਕਰਵਾਏ ਗਏ ਸਮਾਗਮ ਦੌਰਾਨ ਦੇਸ਼ ਦੇ ਸਰਵਉੱਚ ਸਾਹਿਤਕ ਪੁਰਸਕਾਰ ‘ਗਿਆਨਪੀਠ’ ਨਾਲ ਸਨਮਾਨਿਤ ਕੀਤਾ ਗਿਆ ਸੀ। -ਪੀਟੀਆਈ