ਨਵੀਂ ਦਿੱਲੀ, 27 ਦਸੰਬਰ
ਜਨਤਾ ਦਲ (ਯੂਨਾਈਟਿਡ) ਦੇ ਸੰਸਦ ਮੈਂਬਰ ਤੇ ਕਾਰੋਬਾਰੀ ਮਹੇਂਦਰ ਪ੍ਰਸਾਦ (81) ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਅਰਿਸਟੋ ਫਾਰਮਾ ਦੇ ਮਾਲਕ ਪ੍ਰਸਾਦ ਸੰਸਦ ਦੇ ਸਭ ਤੋਂ ਅਮੀਰ ਮੈਂਬਰ ਮੰਨੇ ਜਾਂਦੇ ਸਨ। ਉਹ ਸੱਤ ਵਾਰ ਬਿਹਾਰ ਤੋਂ ਰਾਜ ਸਭਾ ਮੈਂਬਰ ਰਹੇ ਤੇ ਇਕ ਵਾਰ ਲੋਕ ਸਭਾ ਲਈ ਵੀ ਚੁਣੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੰਸਦ ਮੈਂਬਰ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਬਿਹਾਰ ਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੋਸ਼ਿਸ਼ਾਂ ਕੀਤੀਆਂ। ਪ੍ਰਸਾਦ ਪਹਿਲੀ ਵਾਰ 1980 ਵਿਚ ਕਾਂਗਰਸ ਦੀ ਟਿਕਟ ਉਤੇ ਲੋਕ ਸਭਾ ਮੈਂਬਰ ਚੁਣੇ ਗਏ ਸਨ। ਉਹ ਕਈ ਸਾਲ ਪਾਰਟੀ ਨਾਲ ਜੁੜੇ ਰਹੇ ਪਰ ਮਗਰੋਂ ਕਾਂਗਰਸ ਦੇ ਸੂਬੇ ਵਿਚ ਨਿਘਾਰ ਮਗਰੋਂ ਉਨ੍ਹਾਂ ਪਾਰਟੀ ਛੱਡ ਦਿੱਤੀ। -ਪੀਟੀਆਈ