ਕਸਾਰਾਗੌੜ: ਕੇਰਲਾ ਆਧਾਰਿਤ ਮਹੰਤ ਕੇਸ਼ਵਾਨੰਦ ਭਾਰਤੀ ਸ੍ਰੀਪਦਗਲਵਾਰੂ (79) ਦਾ ਅੱਜ ਇਥੇ ਇਦਾਨੀਰ ਮੱਠ ’ਚ ਦੇਹਾਂਤ ਹੋ ਗਿਆ। ਊਹ ਵੱਡੀ ਊਮਰ ਦੀਆਂ ਬਿਮਾਰੀਆਂ ਤੋਂ ਪੀੜਤ ਸਨ। ਊਨ੍ਹਾਂ ਦੇ ਦੇਹਾਂਤ ’ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਊਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਭਾਰਤੀ ਦੀ ਪਟੀਸ਼ਨ ’ਤੇ ਹੀ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫ਼ੈਸਲਾ ਸੁਣਾਊਂਦਿਆਂ ਸੰਵਿਧਾਨ ਦੇ ਮੂਲ ਢਾਂਚੇ ਦਾ ਸਿਧਾਂਤ ਦਿੱਤਾ ਸੀ। ਚਾਰ ਦਹਾਕੇ ਪਹਿਲਾਂ ਭਾਰਤੀ ਨੇ ਕੇਰਲਾ ਭੂਮੀ ਸੁਧਾਰ ਕਾਨੂੰਨ ਨੂੰ ਚੁਣੌਤੀ ਦਿੱਤੀ ਸੀ ਜਿਸ ’ਤੇ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਅਤੇ ਇਹ ਫ਼ੈਸਲਾ ਸਿਖਰਲੀ ਅਦਾਲਤ ਦੀ ਸਭ ਤੋਂ ਵੱਡੇ ਬੈਂਚ ਨੇ ਦਿੱਤਾ ਸੀ ਜਿਸ ’ਚ 13 ਜੱਜ ਸ਼ਾਮਲ ਸਨ। ਕੇਸ਼ਵਾਨੰਦ ਭਾਰਤੀ ਬਨਾਮ ਸਟੇਟ ਆਫ਼ ਕੇਰਲਾ ਕੇਸ ਦੀ ਸੁਣਵਾਈ 68 ਦਿਨਾਂ ਤੱਕ ਹੋਈ ਸੀ। ਭਾਰਤੀ ਸੰਵਿਧਾਨਕ ਕਾਨੂੰਨ ’ਚ ਇਸ ਫ਼ੈਸਲੇ ਦਾ ਸਭ ਤੋਂ ਵੱਧ ਹਵਾਲਾ ਦਿੱਤਾ ਜਾਂਦਾ ਹੈ। ਫ਼ੈਸਲੇ ਦੀ ਅਹਿਮੀਅਤ ਬਾਰੇ ਮਦਰਾਸ ਹਾਈ ਕੋਰਟ ਦੇ ਸਾਬਕਾ ਜੱਜ ਕੇ ਚੰਦਰੂ ਨੇ ਦੱਸਿਆ ਕਿ ਕੇਸ਼ਵਾਨੰਦ ਭਾਰਤੀ ਕੇਸ ਇਸ ਦੇ ਫ਼ੈਸਲੇ ਲਈ ਅਹਿਮੀਅਤ ਰੱਖਦਾ ਹੈ ਜਿਸ ਤਹਿਤ ਆਖਿਆ ਗਿਆ ਸੀ ਕਿ ਸੰਵਿਧਾਨ ’ਚ ਸੋਧ ਤਾਂ ਕੀਤੀ ਜਾ ਸਕਦੀ ਹੈ ਪਰ ਊਸ ਦੇ ਮੂਲ ਢਾਂਚੇ ਨੂੰ ਨਹੀਂ ਛੇੜਿਆ ਜਾ ਸਕਦਾ ਹੈ।
-ਪੀਟੀਆਈ