ਕੋਲਕਾਤਾ: ਪੂਰਬੀ ਕਮਾਂਡ ਹੈੱਡਕੁਆਰਟਰ ’ਚ ਤਾਇਨਾਤ ਭਾਰਤੀ ਫੌਜ ਦੇ ਇੱਕ ਬ੍ਰਿਗੇਡੀਅਰ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਬ੍ਰਿਗੇਡੀਅਰ ਬਿਕਾਸ਼ ਸਾਨਿਆਲ ਫੋਰਟ ਵਿਲੀਅਮ ’ਚ ਤਾਇਨਾਤ ਸੀ ਤੇ ਉਨ੍ਹਾਂ ਨੂੰ ਕੋਵਿਡ-19 ਦੀ ਪੁਸ਼ਟੀ ਹੋਈ ਸੀ। ਉਹ ਅਲੀਪੁਰ ਦੇ ਆਰਮੀ ਕਮਾਂਡ ਹਸਪਤਾਲ ’ਚ ਦਾਖਲ ਸਨ। ਸੂਤਰਾਂ ਅਨੁਸਾਰ ਬ੍ਰਿਗੇਡੀਅਰ ਦੀ ਪਤਨੀ ਤੇ ਧੀ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ ਤੇ ਉਹ ਇਲਾਜ ਅਧੀਨ ਹਨ। -ਆਈਏਐੱਨਐੱਸ