ਮੁੰਬਈ, 2 ਅਪਰੈਲ
ਆਰੀਅਨ ਖ਼ਾਨ ਨਾਲ ਸਬੰਧਤ ਕਰੂਜ਼ ਡਰੱਗਜ਼ ਕੇਸ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਗਵਾਹ ਪ੍ਰਭਾਕਰ ਸੈਲ (37) ਦੀ ਚੈਂਬੂਰ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪ੍ਰਭਾਕਰ ਦੀ ਮੌਤ ਸ਼ੁੱਕਰਵਾਰ ਸ਼ਾਮ ਘਰ ’ਚ ਹੋਈ ਹੈ। ਪਰਿਵਾਰ ਨੇ ਕਿਸੇ ਤਰ੍ਹਾਂ ਦੀ ਗੜਬੜ ਦਾ ਕੋਈ ਸ਼ੱਕ ਨਹੀਂ ਜਤਾਇਆ ਹੈ। ਮਹਾਰਾਸ਼ਟਰ ਸਰਕਾਰ ਨੇ ਸੈਲ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੈਲ ਨੇ ਦਾਅਵਾ ਕੀਤਾ ਸੀ ਕਿ ਉਹ ਐੱਨਸੀਬੀ ਦੇ ਗਵਾਹ ਕੇ ਪੀ ਗੋਸਾਵੀ ਦਾ ਬਾਡੀਗਾਰਡ ਸੀ ਅਤੇ ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੇ ਗੋਸਾਵੀ ਨੂੰ ਕਿਸੇ ਨਾਲ 25 ਕਰੋੜ ਰੁਪਏ ਦਾ ਸਮਝੌਤਾ ਕਰਨ ਦੀ ਗੱਲ ਸੁਣੀ ਸੀ। -ਪੀਟੀਆਈ