ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਵੱਡੀ ਗਿਣਤੀ ਭਾਰਤੀਆਂ ਵੱਲੋਂ ਅਦਾਇਗੀ ਲਈ ਡਿਜੀਟਲ ਮੋਡ ਦੀ ਵਰਤੋਂ ਕੀਤੇ ਜਾਣ ਦੇ ਮੱਦੇਨਜ਼ਰ ਡੇਟਾ ਨਿੱਜਤਾ ਤੇ ਕਲਾਇੰਟ ਡੇਟਾ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਥੇ ਫਿਨਟੈੱਕ ਇੰਡਸਟਰੀ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜਨਵਰੀ-ਅਗਸਤ 2021 ਦੌਰਾਨ 6 ਲੱਖ ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ ਹੋਇਆ ਹੈ। -ਪੀਟੀਆਈ