ਜੰਮੂ: ਸਾਲ ਵਿੱਚ ਦੋ ਵਾਰ ਹੁੰਦੇ ‘ਦਰਬਾਰ ਤਬਾਦਲੇ’ ਤਹਿਤ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦਾ ਸਿਵਲ ਸਕੱਤਰੇਤ ਸੋਮਵਾਰ ਤੋਂ ਸਰਦੀਆਂ ਦੀ ਰਾਜਧਾਨੀ ਜੰਮੂ ਤੋਂ ਕੰਮਕਾਜ ਸ਼ੁਰੂ ਕਰ ਦੇਵੇਗਾ। ਜੰਮੂ ਤੇ ਕਸ਼ਮੀਰ ਵਿੱਚ ‘ਦਰਬਾਰ ਤਬਾਦਲੇ’ ਵਜੋਂ ਮਕਬੂਲ ਇਹ ਮਸ਼ਕ ਡੇਢ ਸਦੀ ਪੁਰਾਣੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਵਲ ਸਕੱਤਰੇਤ, ਰਾਜ ਭਵਨ ਤੇ ਪੁਲੀਸ ਹੈੱਡਕੁਆਰਟਰ ਦੇ ਕੰਮਕਾਜ ਨੂੰ ਸੁਖਾਲੇ ਤਰੀਕੇ ਨਾਲ ਚਲਾਊਣ ਲਈ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। -ਪੀਟੀਆਈ