ਨਵੀਂ ਦਿੱਲੀ: ਪਦਮਸ੍ਰੀ ਨਾਲ ਸਨਮਾਨੇ ਗਏ ਨ੍ਰਿਤ ਇਤਿਹਾਸਕਾਰ ਤੇ ਆਲੋਚਕ ਸੁਨੀਲ ਕੋਠਾਰੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 87 ਵਰ੍ਹਿਆਂ ਦੇ ਸਨ। ਦਿੱਲੀ ਦੇ ਇਕ ਹਸਪਤਾਲ ਵਿਚ ਅੱਜ ਸਵੇਰੇ ਉਨ੍ਹਾਂ ਆਖ਼ਰੀ ਸਾਹ ਲਏ। ਇਕ ਮਹੀਨਾ ਪਹਿਲਾਂ ਉਹ ਕੋਵਿਡ ਪਾਜ਼ੇਟਿਵ ਪਾਏ ਗਏ ਸਨ। ਪਰਿਵਾਰ ਮੁਤਾਬਕ ਕੋਵਿਡ ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਦਿਲ ਦਾ ਦੌਰਾ ਪੈਣ ਵੇਲੇ ਉਹ ਆਪਣੇ ਘਰ ’ਚ ਹੀ ਸਨ ਤੇ ਮਗਰੋਂ ਹਸਪਤਾਲ ਲਿਜਾਇਆ ਗਿਆ। 20 ਦਸੰਬਰ, 1933 ਨੂੰ ਮੁੰਬਈ ਵਿਚ ਜਨਮੇ ਕੋਠਾਰੀ ਨੇ ਪਹਿਲਾਂ ਸੀਏ ਕੀਤੀ ਸੀ ਪਰ ਮਗਰੋਂ ਉਹ ਭਾਰਤੀ ਨ੍ਰਿਤ ਵੰਨਗੀਆਂ ਦੇ ਅਧਿਐਨ ਵਿਚ ਦਿਲਚਸਪੀ ਲੈਣ ਲੱਗੇ। ਭਾਰਤੀ ਨ੍ਰਿਤ ਦੇ ਵੱਖ-ਵੱਖ ਰੂਪਾਂ ਉਤੇ ਕੋਠਾਰੀ ਨੇ 20 ਕਿਤਾਬਾਂ ਵੀ ਲਿਖੀਆਂ। -ਪੀਟੀਆਈ