ਮਹਿਸਾਨਾ, 16 ਸਤੰਬਰ
ਸਥਾਨਕ ਅਦਾਲਤ ਨੇ ਵਿੱਤੀ ਬੇਨੇਮੀਆਂ ਮਾਮਲੇ ਵਿੱਚ ਗ੍ਰਿਫ਼ਤਾਰ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਵਿਪੁਲ ਚੌਧਰੀ ਨੂੰ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਠ ਸੌ ਕਰੋੜ ਰੁਪਏ ਦੇ ਕਥਿਤ ਵਿੱਤੀ ਬੇਨੇਮੀਆਂ ਦਾ ਇਹ ਮਾਮਲਾ ਉਸ ਸਮੇਂ ਦਾ ਹੈ, ਜਦੋਂ ਚੌਧਰੀ ਦੁੱਧਸਾਗਰ ਡੇਅਰੀ ਦੇ ਚੇਅਰਮੈਨ ਸਨ। ਗੁਜਰਾਤ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਅਦਾਲਤ ਤੋਂ ਚੌਧਰੀ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ। ਚੌਧਰੀ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਹਨ। ‘ਅਮੂਲ’ ਇਸ ਕੰਪਨੀ ਦਾ ਆਪਣਾ ਬਰਾਂਡ ਹੈ। -ਪੀਟੀਆਈ