ਠਾਣੇ, 29 ਜਨਵਰੀ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਾਖ਼ਲ ਮਾਣਹਾਨੀ ਕੇਸ ’ਤੇ ਸੁਣਵਾਈ 5 ਫਰਵਰੀ ਤੋਂ ਰੋਜ਼ਾਨਾ ਹੋਵੇਗੀ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਕਾਰਕੁਨ ਵੱਲੋਂ ਰਾਹੁਲ ਖ਼ਿਲਾਫ਼ ਇਹ ਕੇਸ ਕੀਤਾ ਗਿਆ ਹੈ। ਸੁਪਰੀਮ ਕੋਰਟ ਵੱਲੋਂ ਚੁਣੇ ਗਏ ਨੁਮਾਇੰਦਿਆਂ ਨਾਲ ਸਬੰਧਤ ਕੇਸਾਂ ਦੀ ਤੇਜ਼ੀ ਨਾਲ ਨਬਿੇੜੇ ਵਾਲੇ ਹੁਕਮਾਂ ਦਾ ਹਵਾਲਾ ਦਿੰਦਿਆਂ ਭਿਵੰਡੀ ’ਚ ਸਿਵਲ ਕੋਰਟ ਦੇ ਜੱਜ ਜੇ.ਵੀ. ਪਾਲੀਵਾਲ ਨੇ ਇਹ ਹੁਕਮ ਜਾਰੀ ਕੀਤੇ। ਅਦਾਲਤ ਨੇ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ ਕੇਸ ਵੀ ਇਸੇ ਸ਼੍ਰੇਣੀ ਤਹਿਤ ਆਉਂਦਾ ਹੈ। -ਏਜੰਸੀ