ਫਿਰੋਜ਼ਾਬਾਦ: ਡੇਂਗੂ ਦੇ ਟਾਕਰੇ ਲਈ ਫਿਰੋਜ਼ਾਬਾਦ ਪ੍ਰਸ਼ਾਸਨ ਨੇ 25 ਹਜ਼ਾਰ ਗੰਬੂਜ਼ੀਆ ਮੱਛੀਆਂ ਛੱਪੜਾਂ/ਤਲਾਬਾਂ ’ਚ ਛੱਡੀਆਂ ਹਨ। ਇਹ ਮੱਛੀਆਂ ਡੇਂਗੂ ਪੈਦਾ ਕਰਨ ਵਾਲੇ ਮੱਛਰ ਦਾ ਲਾਰਵਾ ਖਾਂਦੀਆਂ ਹਨ। ਸੀਐੱਮਓ ਦਿਨੇਸ਼ ਕੁਮਾਰ ਪ੍ਰੇਮੀ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਛੱਪੜਾਂ/ਤਲਾਬਾਂ ’ਚ ਗੰਬੂਜ਼ੀਆਂ ਮੱਛੀਆਂ ਛੱਡੀਆਂ ਜਾ ਰਹੀਆਂ ਹਨ। ਉਨ੍ਹਾਂ ਮੁਤਾਬਕ ਇੱਕ ਗੰਬੂਜ਼ੀਆ ਮੱਛੀ ਇੱਕ ਦਿਨ ’ਚ ਲੱਗਪਗ 100 ਲਾਰਵਾ ਖਾ ਜਾਂਦੀ ਹੈ ਅਤੇ ਇਹ ਉਪਾਅ ਮਲੇਰੀਆ ਖ਼ਿਲਾਫ਼ ਵੀ ਕਾਰਗਰ ਸਾਬਤ ਹੋਵੇਗਾ। -ਪੀਟੀਆਈ