ਪਾਲਘਰ: ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਕਾਰ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ‘ਚ ਪੁਲੀਸ ਨੇ ਅੱਜ ਡਾ. ਅਨਾਹਿਤਾ ਪੰਡੋਲੇ ਖ਼ਿਲਾਫ਼ ਅਣਗਹਿਲੀ ਨਾਲ ਵਾਹਨ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਹਾਦਸੇ ਤੋਂ ਪਹਿਲਾਂ ਮਿਸਤਰੀ ਆਪਣੀ ਮਰਸੀਡੀਜ਼ ਕਾਰ ਦੀ ਪਿਛਲੀ ਸੀਟ ‘ਤੇ ਬੈਠਾ ਸੀ। -ਪੀਟੀਆਈ