ਨਵੀਂ ਦਿੱਲੀ, 27 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰਵਾਤੀ ਤੂਫ਼ਾਨ ਯਾਸ ਕਰਕੇ ਉੜੀਸਾ ਤੇ ਪੱਛਮੀ ਬੰਗਾਲ ਵਿੱਚ ਹੋਏ ਨੁਕਸਾਨ ਦੀ ਸਮੀਖਿਆ ਲਈ ਸ਼ੁੱਕਰਵਾਰ ਨੂੰ ਇਨ੍ਹਾਂ ਸੂਬਿਆਂ ਦਾ ਦੌਰਾ ਕਰਨਗੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸ੍ਰੀ ਮੋਦੀ ਭੁਬਨੇਸ਼ਵਰ ਵਿੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ ਤੇ ਮਗਰੋਂ ਬਾਲਾਸੋਰ, ਭਦਰਕ ਤੇ ਪੂਰਬੀ ਮੇਦਨੀਪੁਰ ਵਿੱਚ ਹੋਏ ਨੁਕਸਾਨ ਦਾ ਹਵਾਈ ਸਰਵੇਖਣ ਕਰਨਗੇ। ਸ੍ਰੀ ਮੋਦੀ ਪੱਛਮੀ ਬੰਗਾਲ ਵਿੱਚ ਵੀ ਅਜਿਹੀ ਹੀ ਮੀਟਿੰਗ ਕਰਨਗੇ।
ਪੀਟੀਆਈ