ਭੁਵਨੇਸ਼ਵਰ: ਬੰਗਾਲ ਦੀ ਖਾੜੀ ਉੱਪਰ ਬਣਿਆ ਡੂੰਘੇ ਦਬਾਅ ਵਾਲਾ ਖੇਤਰ ਅੱਜ ਸ਼ਾਮ ਨੂੰ ਚੱਕਰਵਾਤ ’ਚ ਤਬਦੀਲ ਹੋ ਗਿਆ ਹੈ ਅਤੇ ਇਹ ਬੰਗਲਾਦੇਸ਼ ਦੇ ਤੱਟ ਵੱਲ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਥਾਈਲੈਂਡ ਨੇ ਇਸ ਚੱਕਰਵਾਤ ਨੂੰ ‘ਸਿਤਰੰਗ’ ਨਾਂ ਦਿੱਤਾ ਹੈ। ਆਈਐੱਮਡੀ ਅਨੁਸਾਰ ਇਹ ਚੱਕਰਵਾਤ ਮੰਗਲਵਾਰ ਸਵੇਰੇ ਬੰਗਲਾਦੇਸ਼ ’ਚ ਟਿੰਕੋਨਾ ਟਾਪੂ ਤੇ ਸੈਂਡਵਿਪ ਵਿਚਾਲੇ ਦਸਤਕ ਦੇ ਸਕਦਾ ਹੈ। ਵਿਭਾਗ ਨੇ ਦੱਸਿਆ ਕਿ ਅੱਜ ਸ਼ਾਮ ਸਾਢੇ ਪੰਜ ਵਜੇ ਚੱਕਰਵਾਤ ਪੱਛਮੀ ਬੰਗਾਲ ਦੇ ਸਾਗਰ ਦੀਪ ਤੋਂ 580 ਕਿਲੋਮੀਟਰ ਦੱਖਣ ਤੇ ਬੰਗਲਾਦੇਸ਼ ਦੇ ਬਾਰੀਸਾਲ ਤੋਂ 740 ਕਿਲੋਮੀਟਰ ਦੱਖਣ ਪੱਛਮ ’ਚ ਸੀ। ਆਈਐੱਮਡੀ ਅਨੁਸਾਰ ਚੱਕਰਵਾਤ ਦੇ ਪ੍ਰਭਾਵ ਕਾਰਨ ਉੜੀਸਾ ਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਭਾਰੀ ਮੀਂਹ ਪੈ ਸਕਦਾ ਹੈ। -ਪੀਟੀਆਈ