ਭੁਵਨੇਸ਼ਵਰ/ਕੋਲਕਾਤਾ, 25 ਮਈਕੌਮੀ ਆਫਤ ਪ੍ਰਬੰਧਨ ਅਥਾਰਿਟੀ ਨੇ ਚੱਕਰਵਾਤੀ ਤੂਫਾਨ ਯਾਸ ਤੋਂ ਬਚਾਅ ਲਈ ਇੰਤਜ਼ਾਮ ਕਰ ਲਏ ਹਨ। ਇਸ ਤੂਫਾਨ ਦੇ ਬੁੱਧਵਾਰ ਸਵੇਰੇ ਉਡੀਸਾ ਤਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਹ ਤੂਫਾਨ ਉਡੀਸਾ ਦੇ ਭਦਰਕ ਜ਼ਿਲ੍ਹੇ ਦੇ ਧਰਮਾ ਪੋਰਟ ਨਾਲ ਟਕਰਾਏਗਾ। ਦੂਜੇ ਪਾਸੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੰਤਰੀਆਂ ਨੂੰ ਹਾਲਾਤ ’ਤੇ ਨਜ਼ਰ ਰੱਖਣ ਲਈ ਹਦਾਇਤ ਕੀਤੀ ਹੈ। ਇਥੋਂ ਦੇ ਤੱਟੀ ਖੇਤਰ ਵਿਚੋਂ 50 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ।-ਪੀਟੀਆਈ