ਨਵੀਂ ਦਿੱਲੀ: ਸੀਬੀਆਈ ਨੇ ਅੱਜ ਸਾਈਬਰ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ਲਈ 105 ਥਾਵਾਂ ਉਤੇ ਛਾਪੇ ਮਾਰੇ ਹਨ। ਸੀਬੀਆਈ ਨੇ ਛਾਪਿਆਂ ਦੌਰਾਨ ਸਥਾਨਕ ਪੁਲੀਸ ਦੀ ਮਦਦ ਵੀ ਲਈ। ਇਹ ਛਾਪੇ ਅੰਡੇਮਾਨ-ਨਿਕੋਬਾਰ ਦੀਪ ਸਮੂਹ, ਦਿੱਲੀ, ਚੰਡੀਗੜ੍ਹ, ਪੰਜਾਬ, ਕਰਨਾਟਕ ਤੇ ਅਸਾਮ ਵਿਚ ਮਾਰੇ ਗਏ ਹਨ। ਪੁਣੇ ਤੇ ਅਹਿਮਦਾਬਾਦ ਵਿਚ ਦੋ ਕਾਲ ਸੈਂਟਰ ਵੀ ਕਾਰਵਾਈ ਦੇ ਘੇਰੇ ਵਿਚ ਲਿਆਂਦੇ ਗਏ ਹਨ। ਇਹ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰ ਰਹੇ ਸਨ। ਸੀਬੀਆਈ ਨੇ ਇਸ ਬਾਰੇ ਐਫਬੀਆਈ ਨੂੰ ਜਾਣੂ ਕਰਵਾ ਦਿੱਤਾ ਹੈ। ਰਾਜਸਥਾਨ ਵਿਚ ਇਕ ਥਾਂ ਮਾਰੇ ਛਾਪੇ ਦੌਰਾਨ ਸੀਬੀਆਈ ਨੇ 1.5 ਕਰੋੜ ਰੁਪਏ ਨਗਦ ਬਰਾਮਦ ਕੀਤੇ ਹਨ। ਡੇਢ ਕਿਲੋ ਸੋਨਾ ਵੀ ਬਰਾਮਦ ਕੀਤਾ ਗਿਆ ਹੈ। -ਪੀਟੀਆਈ