ਮੁੰਬਈ, 7 ਨਵੰਬਰ
ਕਰੂਜ਼ ਡਰੱਗਜ਼ ਮਾਮਲੇ ਵਿੱਚ ਸੁਨਿਲ ਪਾਟਿਲ ਆਪਣਾ ਬਿਆਨ ਦਰਜ ਕਰਾਉਣ ਲਈ ਐਤਵਾਰ ਸ਼ਾਮ ਐੱਸਆਈਟੀ ਅੱਗੇ ਪੇਸ਼ ਹੋਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਦੇ ਭਾਜਪਾ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਮੋਹਿਤ ਭਾਰਤੀ ਨੇ ਸੁਨਿਲ ਪਾਟਿਲ ’ਤੇ ਕਰੂਜ਼ ਡਰੱਗਜ਼ ਘਟਨਾ ਦਾ ਮਾਸਟਰਮਾਈਂਡ ਹੋਣ ਦਾ ਦੋਸ਼ ਲਗਾਇਆ ਹੈ। ਅਧਿਕਾਰੀ ਨੇ ਦੱਸਿਆ ਕਿ ਪਾਟਿਲ ਇਕ ਨਿਜੀ ਕੈਬ ਵਿੱਚ ਆਜ਼ਾਦ ਮੈਦਾਨ ਥਾਣੇ ਪੁੱਜੇ ਅਤੇ ਬਾਅਦ ਵਿੱਚ ਉਹ ਦੱਖਣੀ ਮੁੰਬਈ ਸਥਿਤ ਐੱਸਆਈਟੀ ਦਫ਼ਤਰ ਗਏ। –ਏਜੰਸੀ