ਮੁੰਬਈ, 26 ਅਕਤੂਬਰ
ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਖ਼ਿਲਾਫ਼ ਜਬਰੀ ਵਸੂਲੀ ਦੀਆਂ ਚਾਰ ਸ਼ਿਕਾਇਤਾਂ ਮਿਲੀਆਂ ਹਨ ਜਿਸ ਦੀ ਜਾਂਚ ਲਈ ਵਿਜੀਲੈਂਸ ਦੀ ਪੰਜ ਮੈਂਬਰੀ ਟੀਮ 27 ਅਕਤੂਬਰ ਨੂੰ ਦਿੱਲੀ ਤੋਂ ਮੁੰਬਈ ਜਾਵੇਗੀ। ਇਨ੍ਹਾਂ ’ਚੋਂ ਇੱਕ ਸ਼ਿਕਾਇਤ ਐੱਨਸੀਬੀ ਦੇ ਆਜ਼ਾਦ ਗਵਾਹ ਪ੍ਰਭਾਕਰ ਸੈਲ ਵੱਲੋਂ ਦਿੱਤੀ ਗਈ ਹੈ ਜਿਸ ’ਚ ਉਸ ਨੇ ਦੋਸ਼ ਲਾਇਆ ਹੈ ਕਿ ਉਸ ਨੇ ਕਰੂਜ਼ ’ਤੇ ਕੇਪੀ ਗੋਸਾਵੀ ਨੂੰ ਫੋਨ ’ਤੇ ਸੈਮ ਡਿਸੂਜ਼ਾ ਨਾਂ ਦੇ ਵਿਅਕਤੀਆਂ ਨਾਲ ਗੱਲ ਕਰਦੇ ਸੁਣਿਆ ਸੀ ਤੇ ਉਹ ਸੈਮ ਤੋਂ ਸਮੀਰ ਵਾਨਖੇੜੇ ਲਈ 8 ਕਰੋੜ ਰੁਪਏ ਸਮੇਤ ਕੁੱਲ 25 ਕਰੋੜ ਰੁਪਏ ਦੀ ਮੰਗ ਕਰ ਰਹੇ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ