ਗਵਾਲੀਅਰ (ਮੱਧ ਪ੍ਰਦੇਸ਼), 21 ਫਰਵਰੀ
ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਐਤਵਾਰ ਨੂੰ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਇਹ ਦੱਸਣ ਕਿ ਕਾਨੂੰਨਾਂ ਵਿੱਚ ਕਿਸਾਨਾਂ ਦੇ ਵਿਰੁੱਧ ਕੀ ਹੈ ਅਤੇ ਸਰਕਾਰ ਉਸ ਵਿੱਚ ਸੋਧ ਕਰਨ ਲਈ ਤਿਆਰ ਹੈ। ਤੋਮਰ ਨੇ ਕਿਹਾ, ‘ਕੇਂਦਰ ਨੇ ਸੰਵੇਦਨਸ਼ੀਲਤਾ ਨਾਲ ਕਿਸਾਨ ਜਥੇਬੰਦੀਆਂ ਨਾਲ 12 ਗੇੜਾਂ ਦੀ ਗੱਲਬਾਤ ਕੀਤੀ ਹੈ, ਪਰ ਗੱਲਬਾਤ ਦਾ ਫ਼ੈਸਲਾ ਉਦੋਂ ਹੁੰਦਾ ਹੈ ਜਦੋਂ ਇਤਰਾਜ਼ ਦੱਸਿਆ ਜਾਵੇ।’ ਉਨ੍ਹਾਂ ਕਿਹਾ, ‘ਸਿੱਧਾ ਕਹੋਗੇ ਕਾਨੂੰਨ ਰੱਦ ਕਰ ਦਿਓ। ਅਜਿਹਾ ਨਹੀਂ ਹੁੰਦਾ ਹੈ ਕਿ ਭੀੜ ਇਕੱਠੀ ਹੋ ਜਾਵੇ ਅਤੇ ਕਾਨੂੰਨ ਰੱਦ ਹੋ ਜਾਣ।’ ਖੇਤੀ ਮੰਤਰੀ ਨੇ ਕਿਹਾ, ‘ਕਿਸਾਨ ਜਥੇਬੰਦੀਆਂ ਦੱਸਣ ਕਿ ਇਨ੍ਹਾਂ ਨਵੇਂ ਕਾਨੂੰਨਾਂ ਵਿੱਚ ਕਿਸਾਨਾਂ ਦੇ ਖ਼ਿਲਾਫ਼ ਕੀ ਹੈ? ਪਰ ਭੀੜ ਇਕੱਠੀ ਕਰਨ ਨਾ ਕਾਨੂੰਨ ਨਹੀਂ ਬਦਲਦਾ। -ਪੀਟੀਆਈ