ਚੇਨਈ, 5 ਅਗਸਤ
ਬਜ਼ੁਰਗ ਗਾਇਕ ਤੇ ਅਦਾਕਾਰ ਐੱਸਪੀ ਬਾਲਾਸੁਬਰਾਮਨੀਅਮ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਰੋਨਾ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤੇਲਗੂ, ਤਾਮਿਲ, ਕੰਨੜ, ਹਿੰਦੀ ਅਤੇ ਮਲਿਆਲਮ ਫਿਲਮ ਸਨਅਤ ਵਿੱਚ ਕੰਮ ਕਰਨ ਵਾਲੇ 74 ਸਾਲਾ ਗਾਇਕ ਨੇ ਇਹ ਖਬਰ ਫੇਸਬੁੱਕ ਉੱਤੇ ਵੀਡੀਓ ਸੰਦੇਸ਼ ਰਾਹੀਂ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੋ-ਤਿੰਨ ਦਿਨਾਂ ਤੋਂ ਕਰੋਨਾ ਦੇ ਲੱਛਣ ਨਜ਼ਰ ਆ ਰਹੇ ਸਨ ਤੇ ਇਸ ਦਾ ਟੈਸਟ ਕਰਵਾਉਣ ’ਤੇ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ।