ਕਰੋਨਾ ਕੇਸਾਂ ਦਾ ਸਿਖਰ ਹਾਲੇ ਆਉਣੈ: ਗੁਲੇਰੀਆ

ਕਰੋਨਾ ਕੇਸਾਂ ਦਾ ਸਿਖਰ ਹਾਲੇ ਆਉਣੈ: ਗੁਲੇਰੀਆ

ਨਵੀਂ ਦਿੱਲੀ: ਏਮਸ ਦੇ ਨਿਰਦੇਸ਼ਕ ਅਤੇ ਭਾਰਤ ਦੇ ਉੱਘੇ ਸਿਹਤ ਮਾਹਿਰ ਡਾ. ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਦੇਸ਼ ਵਿੱਚ ਅਜੇ ਤੱਕ ਕਰੋਨਾਵਾਇਰਸ ਕੇਸਾਂ ਦੀ ਗਿਣਤੀ ਵਿਚ ਸਿਖ਼ਰ ਜਾਂ ਸਥਿਰਤਾ ਨਹੀਂ ਆਈ ਹੈ। ਇਹ ਟਿੱਪਣੀਆਂ ਉਸ ਵੇਲੇ ਆਈਆਂ ਹਨ ਜਦੋਂ ਦੇਸ਼ ਵਿੱਚ ਰੋਜ਼ਾਨਾ ਲਾਗ ਦੇ 60 ਹਜ਼ਾਰ ਤੋਂ ਵੱਧ ਨਵੇਂ ਕੇਸ ਆ ਰਹੇ ਹਨ। ਦੇਸ਼ ਵਿੱਚ 30 ਜਨਵਰੀ ਨੂੰ ਕਰੋਨਾਵਾਇਰਸ ਦਾ ਪਹਿਲਾਂ ਕੇਸ ਆਉਣ ਮਗਰੋਂ ਹੁਣ ਤੱਕ 23 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ 46 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਮਾਰੀ ਸਬੰਧੀ ਕੋਰ ਨਿਗਰਾਨ ਟੀਮ ਦੇ ਮੈਂਬਰ ਗੁਲੇਰੀਆ ਨੇ ਕਿਹਾ, ‘‘ਇਹ ਪ੍ਰੀਖਿਆ ਦੀ ਘੜੀ ਹੈ। ਇਸ ਨੇ ਮੁਲਕ ਦੀ ਬਰਦਾਸ਼ਤ ਸ਼ਕਤੀ ਨੂੰ ਪਰਖਿਆ ਹੈ। ਜਿੱਥੋਂ ਤੱਕ ਕੇਸਾਂ ਦੀ ਗਿਣਤੀ ਦਾ ਮਾਮਲਾ ਹੈ, ਅਸੀਂ ਅਜੇ ਤੱਕ ਸਿਖ਼ਰ ਜਾਂ ਸਥਿਰਤਾ ਤੱਕ ਨਹੀਂ ਪੁੱਜੇ ਹਾਂ।’’ ਵੈਕਸੀਨ ਦੇ ਵਿਕਾਸ ’ਤੇ ਰੌਸ਼ਨੀ ਪਾਉਂਦਿਆਂ ਡਾ. ਗੁਲੇਰੀਆਂ ਨੇ ਕਿਹਾ ਕਿ ਸਾਨੂੰ ਇਹ ਫ਼ਾਇਦਾ ਹੈ ਕਿ ਵਿਸ਼ਵ ਭਰ ਦੀਆਂ ਲਗਭਗ 60 ਫ਼ੀਸਦ ਵੈਕਸੀਨਾਂ ਭਾਰਤ ਬਣਾਉਂਦਾ ਹੈ। ਉਨ੍ਹਾਂ ਰੂਸ ਦੀ ਵੈਕਸੀਨ ਦੇ ਸਬੰਧ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All