ਨਵੀਂ ਦਿੱਲੀ: ਸਲਾਮਤੀ ਕੌਂਸਲ ਵੱਲੋਂ ਯੂਕਰੇਨ ਸੰਕਟ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ਆਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਜਾਣ ਦੇ ਮਤੇ ’ਚੋਂ ਭਾਰਤ ਦੇ ਗ਼ੈਰਹਾਜ਼ਰ ਰਹਿਣ ਦੀ ਕੁਝ ਸਿਆਸੀ ਪਾਰਟੀਆਂ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ। ਕਾਂਗਰਸ ਨੇ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਅਤੇ ਸ਼ਿਵ ਸੈਨਾ ਦੇ ਆਗੂਆਂ ਨੇ ਯੂਕਰੇਨ ਖ਼ਿਲਾਫ਼ ਰੂਸੀ ਹਮਲੇ ਨੂੰ ਜੰਗ ਨਾ ਕਰਾਰ ਦਿੱਤੇ ਜਾਣ ਲਈ ਆਪਣੀ ਸਰਕਾਰ ਨੂੰ ਭੰਡਿਆ ਹੈ। ਸ਼ਿਵ ਸੈਨਾ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕਰਕੇ ਕਿਹਾ,‘‘ਹੁਣ ਤਾਂ ਪਰਮਾਣੂ ਹਥਿਆਰਾਂ ਦਾ ਖ਼ਤਰਾ ਵੀ ਖੜ੍ਹਾ ਹੋ ਗਿਆ ਹੈ। ਸ਼ਾਂਤ ਰਹੋ, ਨਿਰਪੱਖ ਰਹੋ, ਬਿਲਕੁਲ ਨਹੀਂ?’’ ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਨੇ ਕਿਹਾ,‘‘ਭਾਰਤ ਵੱਲੋਂ ਜੰਗ ਨੂੰ ਜੰਗ ਆਖੇ ਜਾਣ ਤੋਂ ਇਨਕਾਰ ਕੀਤੇ ਜਾਣ ਦਾ ਫ਼ੈਸਲਾ ਸਾਡੇ ਲਈ ਮਹਿੰਗਾ ਸਾਬਿਤ ਹੋਵੇਗਾ। ਸੱਤਾ ਦੇ ਲੋਭੀ ਤਾਨਾਸ਼ਾਹ ਕਦੇ ਵੀ ਸਹਾਇਤਾ ਨਹੀਂ ਕਰਨਗੇ।’’ ਪੱਛਮੀ ਬੰਗਾਲ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਜੇਕਰ ਰੂਸ ਦੀ ਅਜਿਹੀ ਕਾਰਵਾਈ ਦੇਖਦਿਆਂ ਕੱਲ੍ਹ ਨੂੰ ਚੀਨ ਨੇ ਵੀ ਭਾਰਤ ’ਤੇ ਕੋਈ ਅਜਿਹਾ ਹਮਲਾ ਕੀਤਾ ਤਾਂ ਬਹੁਤੇ ਮੁਲਕ ਤਵਾਜ਼ਨ ਬਣਾਉਣ ਦੇ ਚੱਕਰ ’ਚ ਮੁਆਫ਼ੀ ਮੰਗਦਿਆਂ ਸਾਡਾ ਸਾਥ ਛੱਡ ਦੇਣਗੇ ਅਤੇ ਕੋਈ ਵੀ ਨੇੜੇ ਨਹੀਂ ਢੁੱਕੇਗਾ। -ਪੀਟੀਆ