ਹੈਦਰਾਬਾਦ, 4 ਅਗਸਤ
ਆਪਣੀ ਸਾਦਗੀ ਲਈ ਮਕਬੂਲ ਸੀਨੀਅਰ ਸੀਪੀਐੱਮ ਆਗੂ ਤੇ ਤਿਲੰਗਾਨਾ ਦੇ ਸਾਬਕਾ ਵਿਧਾਇਕ ਸੁੰਨਾਮ ਰਜੱਈਆ(62) ਦਾ ਅੱਜ ਇਥੇ ਕੋਵਿਡ-19 ਕਰ ਕੇ ਦੇਹਾਂਤ ਹੋ ਗਿਆ। ਸੂਬੇ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਸੀਪੀਆਈ ਦੇ ਸਾਬਕਾ ਜਨਰਲ ਸਕੱਤਰ ਐੱਸ.ਸੁਧਾਕਰ ਰੈੱਡੀ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਰਜੱਈਆ ਦੇ ਅਕਾਲ ਚਲਾਣੇ ’ਤੇ ਦੁੱਖ਼ ਜਤਾਉਂਦਿਆਂ ਸ਼ਰਧਾਂਜਲੀਆਂ ਦਿੱਤੀਆਂ । ਤਿੰਨ ਵਾਰ ਭੱਦਰਾਚਾਲਮ ਅਸੈਂਬਲੀ ਸੀਟ ਤੋਂ ਵਿਧਾਇਕ ਰਹੇ ਰਜੱਈਆ ਨੇ ਸੋਮਵਾਰ ਰਾਤ ਵਿਜੈਵਾੜਾ ਹਸਪਤਾਲ ’ਚ ਤਬਦੀਲ ਕੀਤੇ ਜਾਣ ਮੌਕੇ ਦਮ ਤੋੜ ਦਿੱਤਾ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੇ ਚਾਰ ਬੱਚੇ ਹਨ। ਰਜੱਈਆ ਨੂੰ ਕਬਾਇਲੀ ਭਾਈਚਾਰੇ ਲਈ ਕੀਤੇ ਕੰਮਾਂ ਲਈ ਯਾਦ ਕੀਤਾ ਜਾਂਦਾ ਹੈ। -ਪੀਟੀਆਈ