ਨਵੀਂ ਦਿੱਲੀ, 30 ਮਾਰਚ
ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਯੂਕੇ ਅਤੇ ਬ੍ਰਾਜ਼ੀਲ ਤੋਂ ਆਏ ਕਰੋਨਾਵਾਇਰਸ ਦੀ ਨਵੀਂ ਕਿਸਮ ਖਿਲਾਫ਼ ਕੋਵੀਸ਼ੀਲਡ ਅਤੇ ਕੋਵੈਕਸੀਨ ਪੂਰੀ ਤਰ੍ਹਾਂ ਅਸਰਦਾਰ ਹੈ, ਜਦੋਂ ਕਿ ਦੱਖਣੀ ਅਫਰੀਕਾ ਤੋਂ ਆਈ ਕਰੋਨਾ ਲਾਗ ਖਿਲਾਫ਼ ਦਵਾਈ ਵਿਕਸਿਤ ਕਰਨ ਦਾ ਕੰਮ ਕਈ ਲੈਬਾਰਟਰੀਆਂ ਵਿੱਚ ਚਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ ਮੁਲਕ ਵਿੱਚ 11,064 ਵਿਅਕਤੀਆਂ ਦੇ ਜਿਨੋਮ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 807 ਵਿੱਚ ਯੂਕੇ ਤੋਂ ਆਈ ਕਰੋਨਾ ਲਾਗ, ਜਦੋਂ ਕਿ ਦੱਖਣੀ ਅਫਰੀਕੀ ਕਿਸਮ ਨਾਲ 47 ਲੋਕਾਂ ਦੇ ਪੀੜਤ ਹੋਣ ਤੇ ਇਕ ਵਿੱਚ ਬ੍ਰਾਜ਼ੀਲ ਤੋਂ ਆਏ ਕਰੋਨਾ ਵਾਇਰਸ ਦੀ ਕਿਸਮ ਦਾ ਪਤਾ ਚਲਿਆ ਹੈ। -ਏਜੰਸੀ