ਨਵੀਂ ਦਿੱਲੀ, 4 ਦਸੰਬਰ
ਆਲਮੀ ਅਧਿਐਨ ਮੁਤਾਬਕ ਭਾਰਤ ਕੋਵਿਡ-19 ਵੈਕਸੀਨ ਦੀਆਂ 1.6 ਅਰਬ ਖੁਰਾਕਾਂ ਖ਼ਰੀਦ ਕੇ ਦੁਨੀਆਂ ਦਾ ਸਭ ਤੋਂ ਵੱਡਾ ਖ਼ਰੀਦਦਾਰ ਬਣ ਗਿਆ ਹੈ। ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ 80 ਕਰੋੜ ਲੋਕਾਂ ਜਾਂ 60 ਫ਼ੀਸਦੀ ਅਬਾਦੀ ਨੂੰ ਹੀ ਕਰੋਨਾ ਦੇ ਟੀਕੇ ਲਗਣਗੇ ਅਤੇ ਇਹ ‘ਹਰਡ ਇਮਿਊਨਿਟੀ’ ਵਿਕਸਤ ਕਰਨ ਲਈ ਕਾਫੀ ਹੋਣਗੇ। ਅਮਰੀਕਾ ਆਧਾਰਿਤ ਡਿਊਕ ਯੂਨੀਵਰਸਿਟੀ ਗਲੋਬਲ ਹੈਲਥ ਇਨੋਵੇਸ਼ਨ ਸੈਂਟਰ ਮੁਤਾਬਕ ਭਾਰਤ ਨੇ ਆਕਸਫੋਰਡ ਯੂਨੀਵਰਸਿਟੀ-ਐਸਟਰਾਜ਼ੈਨੇਕਾ ਵੈਕਸੀਨ ਦੀਆਂ 50 ਕਰੋੜ, ਅਮਰੀਕੀ ਕੰਪਨੀ ਨੋਵਾਵੈਕਸ ਤੋਂ ਇਕ ਅਰਬ ਅਤੇ ਰੂਸੀ ਸਪੂਤਨਿਕ ਵੀ ਤੋਂ 10 ਕਰੋੜ ਖੁਰਾਕਾਂ ਖ਼ਰੀਦੀਆਂ ਹਨ।
-ਪੀਟੀਆਈ